Zaboor 91 Yaa Rab Tu Meri Panah Hai LYRICS


 

ਯਾ ਰੱਬ ਤੂੰ ਮੇਰੀ ਪਨਾਹ ਹੈਂ, ਸੋ ਤੂੰ ਮੇਰੀ ਜਾਨ,

ਖ਼ੁਦਾਵੰਦ ਦੇ ਵਿੱਚ ਰਹਿੰਦੀ ਹੈ ਉਹ ਤੇਰਾ ਹੈ ਮਕਾਨ।

1, ਸੋ ਤੇਰੇ ਉੱਤੇ ਕਦੀ ਵੀ ਨਾ ਆਫਤ ਆਵੇਗੀ,

ਤਪਾਲੀ ਤੇਰੇ ਡੇਰੇ ਵਿੱਚ ਨਾ ਕਦੀ ਜਾਵੇਗੀ।

2, ਰੱਬ ਤੇਰੇ ਵਾਸਤੇ ਕਰੇਗਾ ਫ਼ਰਿਸ਼ਤਿਆਂ ਨੂੰ ਫ਼ਰਮਾਨ,

ਕਿ ਉਹ ਸੱਭ ਤੇਰੀਆਂ ਰਾਹਾਂ ਵਿੱਚ ਹੋਣ ਤੇਰੇ ਨਿਗਾਹਬਾਨ।

 3, ਸੋ ਤੈਨੂੰ ਅਪਣਿਆਂ ਹੱਥਾਂ ਤੇ ਓਹ ਆਪ ਉਠਾਵਣਗੇ।

ਤਦ ਪੱਥਰਾਂ ਦੇ ਨਾਲ ਤੇਰੇ ਪੈਰ ਨਾ ਠੇਡੇ ਖਾਵਣਗੇ।

4, ਤੂੰ ਸ਼ੇਰ ਤੇ ਸੱਪ ਲਤਾੜੇਂਗਾ ਸ਼ੇਰ ਬੱਚੇ ਅਜਗਰ ਵੀ,

ਤੂੰ ਪੈਰਾਂ ਹੇਠਾਂ ਫੇਵੇਂਗਾ ਫੇਰ ਖੋਪੜੀ ਓਹਨਾਂ ਦੀ।

Post a Comment

0 Comments