Zaboor 84 Khudawanda Tu Lashkaraan da Khuda Hai Lyrics

 


ਖ਼ੁਦਾਵੰਦਾ ਤੂੰ ਲਸ਼ਕਰਾਂ ਦਾ ਖ਼ੁਦਾ ਹੈਂ,

ਠਿਕਾਣਾ ਤੇਰਾ ਮੈਨੂੰ ਚੰਗਾ ਲੱਗਾ ਹੈ।

1, ਮੇਰੀ ਜਾਨ ਚਾਹੁੰਦੀ ਤੇਰੀ ਬਾਰਗਾਹ ਨੂੰ,

ਮੇਰਾ ਮਨ ਮੇਰਾ ਤਨ ਵੀ ਕਰਦਾ ਸਨਾਂ ਹੈ।

2, ਅਟੇਰਨ ਤੇ ਚਿੜੀਆਂ ਨੇ ਆਹਲਣਾ ਪਾਇਆ,

ਬਣਾਇਓ ਨੇ ਬੋਟਾਂ ਦੇ ਰਹਿਣੇ ਦੀ ਥਾਂ ਹੈ।

3, ਹਾਂ ਏਸੇ ਤਰ੍ਹਾਂ ਮੇਰੇ ਬਾਦਸ਼ਾਹਾਂ,

ਤੇਰਾ ਮਜ਼ਬਾਹ ਮੇਰੇ ਲਈ ਇਕ ਪਨਾਹ ਹੈ।

4, ਮੁਬਾਰਕ ਤੇਰੇ ਘਰ ਦੇ ਸਭ ਰਹਿਣ ਵਾਲੇ,

ਸਨ੍ਹਾ ਤੇਰੀ ਓਹਨਾਂ ਦੇ ਮੂੰਹ ਵਿੱਚ ਸਦਾ ਹੈ।

5, ਮੁਬਾਰਕ ਹੈ ਓਹ ਜਿਸ ਦਾ ਹੈ ਜੋਰ ਤੈਥੋਂ,

ਓਹਨਾਂ ਦੇ ਦਿਲਾਂ ਵਿੱਚ ਤੇ ਤੇਰਾ ਹੀ ਰਾਹ ਹੈ।

6, ਓਹ ਟੁਰਦੇ ਨੇ ਰੋਣੇ ਦੇ ਜੰਗਲ ਵਿਚੋਂ ਦੀ,

ਤੇ ਲੈਂਦੇ ਓਹ ਓਥੇਹੀ ਚਸ਼ਮਾ ਬਣਾ ਹੈ।

7, ਜਦੋਂ ਹੁੰਦੀ ਪਹਿਲ ਛੱਲ ਦੀ ਬਾਰਿਸ਼,

ਉਹਨੂੰ ਬਰਕਤਾਂ ਨਾਲ ਲੈਂਦੀ ਛਪਾ ਹੈ।

8, ਓਹ ਇਕ ਜ਼ੋਰ ਥੀਂ ਜ਼ੋਰ ਤਕ ਵਧਦੇ ਜਾਂਦੇ,

ਤੇ ਘਰ ਪਹੁੰਚ ਜਾਂਦੇ ਖ਼ੁਦਾਵੰਦ ਖ਼ੁਦਾ ਹੈ।

9, ਮੇਰੀ ਗੱਲ ਤੇ ਕੰਨ ਧਰ ਤੂੰ ਯਾਕੂਬ ਦੇ ਰੱਬ,

ਤੇ ਸੁਣ ਲਈਂ ਤੂੰ ਆਖੀਂ ਜੋ ਮੇਰੀ ਦੁਆ ਹੈ।


Post a Comment

0 Comments