Zaboor 72 Rahega Naam Sada Teekar LYRICS


 

1, ਰਹੇਗਾ ਨਾਂ ਸਦਾ ਤੀਕਰ ਮਸੀਹ ਦਾ

ਰਹੇਗਾ ਜਦ ਤਲਕ ਸੂਰਜ ਰਹੇਗਾ।

2, ਤੇ ਉਸ ਤੋਂ ਬਰਕਤਾਂ ਸੱਭ ਲੋਕ ਪਾਵਣ,

ਤੇ ਕੌਮਾਂ ਉਸ ਦੀਆਂ ਧੰਨਵਾਦ ਗਾਵਣ।

3, ਜੋ ਇਸਰਾਏਲੀਆਂ ਦਾ ਰੱਬ ਖ਼ੁਦਾ ਹੈ

ਅਜਾਇਬ ਕੰਮ ਕਰਦਾ ਧੰਨ ਸਦਾ ਹੈ।

4, ਖ਼ੁਦਾ ਦਾ ਪਾਕ ਨਾਂ ਹੈ ਸ਼ਾਨ ਵਾਲਾ,

ਸਦਾ ਤੀਕਰ ਮੁਬਾਰਕ ਉਹ ਰਹੇਗਾ।

5, ਬਜ਼ੁਰਗੀ ਉਹਦੀ ਹੈ ਦੁਨੀਆਂ ਤੇ ਸਾਰੀ,

ਕਹੋ ਆਮੀਨ, ਆਮੀਨ ਫਿਰ ਦੂਜੀ ਵਾਰੀ॥

6, ਸਤਾਇਸ਼ ਬਾਪ ਬੇਟੇ ਪਾਕ ਰੂਹ ਦੀ,

ਸਦਾ ਤੋਂ ਹੈ ਸਦਾ ਤੀਕਰ ਰਹੇਗੀ।


Post a Comment

0 Comments