Zaboor 69 Rab Sach Much Usdi Sunda Hai LYRICS


 

ਰੱਬ ਸੱਚ ਮੁੱਚ ਉਸਦੀ ਸੁਣਦਾ ਹੈ ਦੁਆ ਜੋ ਉਸਤੋਂ ਮੰਗਦਾ ਹੈ,

ਆਪਣੇ ਅਮੀਰਾਂ ਨੂੰ ਖ਼ੁਦਾ ਹਕੀਰ ਨਾ ਕਦੀ ਸਮਝੇਗਾ।

1, ਮੁਸੀਬਤ ਦੇ ਵਿੱਚ ਫਸਿਆ ਹਾਂ ਦੁੱਖਿਆਰਾ ਦੁੱਖ ਵਿੱਚ ਧੱਸਿਆ ਹਾਂ,

ਖ਼ਲਾਸੀ ਦੇਵੇਗਾ ਖ਼ੁਦਾ ਬੁਲੰਦੀ ਮੈਨੂੰ ਬਖ਼ਸ਼ੇਗਾ।

2, ਖ਼ੁਦਾ ਦੇ ਨਾਂ ਦੀ ਇਹ ਜ਼ੁਬਾਨ ਤਦ ਕਰੇਗੀ ਤਾਰੀਫ਼ ਬਿਆਨ,

 ਸ਼ੁਕਰਾਨੇ ਮੈਂ ਮਨਾਵਾਂਗਾ ਬਜ਼ੁਰਗੀ ਉਸ ਦੀ ਗਾਵਾਂਗਾ।

3, ਇਹ ਗੱਲ ਖ਼ੁਦਾਵੰਦ ਦੇ ਹਜ਼ੂਰ ਹਾਂ ਵੱਧ ਕੇ ਹੁੰਦੀ ਹੈ ਮਨਜ਼ੂਰ

ਤੇ ਢੱਗੇ ਵੱਛੇ ਖ਼ੂਬ ਤਿਆਰ ਹੋਣ ਸਭ ਖੁਰ ਵਾਲੇ ਤੇ ਸਿੰਗਦਾਰ।

4, ਤੇ ਬੁਝੇ ਦਿਲ ਇਹ ਵੇਖਣਗੇ ਖ਼ੁਸ਼ ਹੋਵਣ ਮਾਰੇ ਖ਼ੁਸ਼ੀ ਦੇ,

 ਜੋ ਢੂੰਢਦੇ ਰਾਹ ਖ਼ੁਦਾਵੰਦ ਦਾ ਦਿਲ ਜ਼ਿੰਦਾ ਹੋਵੇ ਓਹਨਾਂ ਦਾ

Post a Comment

0 Comments