Zaboor 63 Tarkey Mai Tenu Dhundha LYRICS


 

ਤੜਕੇ ਮੈਂ ਤੈਨੂੰ ਢੂੰਡਾਂ ਯਾ ਰੱਬ ਮੇਰੇ ਖੁਦਾਇਆ,

1 ,ਮੇਰੀ ਜਾਨ ਤੇਰੀ ਤਿਹਾਈ, ਤਨ ਮੇਰਾ ਖੁਸ਼ਕ ਸਾਈ,

ਧੁੱਪ ਨੇ ਜ਼ਮੀਨ ਜਲਾਈ ਮੈਂ ਵੀ ਹਾਂ ਤੇਰਾ ਤਿਹਾਇਆ।

2, ਮੈਂ ਵੇਖਾਂ ਤੇਰੀ ਕੁਦਰਤ ਨਾਲੇ ਤੇਰਾ ਜ਼ੋਰ ਤੇ ਹਸ਼ਮਤ,

ਜਿਹਾ ਤੇਰੇ ਘਰ ਮੁਕੱਦਸ ਵਿੱਚ ਮੈਨੂੰ ਨਜ਼ਰੀਂ ਆਇਆ।

3, ਤੇਰੀ ਜੋ ਮਿਹਰਬਾਨੀ ਬਿਹਤਰ ਕਿ ਜ਼ਿੰਦਗਾਨੀ,

ਹੋਵੇ ਮੇਰੀ ਜ਼ਬਾਨੀ ਵਡਿਆਈ ਵੀ ਖ਼ੁਦਾਇਆ।

4, ਜਦ ਤੀਕ ਮੈਂ ਜੀਉਂਦਾ ਰਹਾਂਗਾ ਧੰਨਵਾਦ ਤੈਨੂੰ ਕਹਾਂਗਾ,

ਨਾ ਤੇਰਾ ਜਾਂ ਮੈਂ ਲਾਂਗਾ ਹੱਥ ਆਪਣਾ ਤਾਂ ਉਠਾਇਆ।

5, ਰੱਜ ਮੇਰੀ ਜਾਨ ਜਾਵੇ ਜਿਉਂ ਚਰਬੀ ਗੁਦਾ ਖਾਵੇ,

ਮੂੰਹ ਮੇਰਾ ਗੀਤ ਗਾਵੇ ਖ਼ੁਸ਼ੀਆਂ ਦੇ ਵਿੱਚ ਜੋ ਆਇਆ।

6, ਰਾਤੀ ਜਦੋਂ ਮੈਂ ਸੋਨਾਂ ਤੇਰੇ ਖ਼ਿਆਲ ਵਿੱਚ ਭੌਨਾਂ,

 ਤੇਰੇ ਪੈਰਾਂ ਦੇ ਹੇਠਾਂ ਖੁਸ਼ ਰਹਿੰਦਾ ਹਾਂ ਖ਼ੁਦਾਇਆ।

7, ਤੁਧ ਨਾਲ ਪਰੀਤ ਹੈ ਮੇਰੀ ਹੱਥ ਤੇਰਾ ਦਵੇ ਦਲੇਰੀ,

ਜੋ ਚਾਂਹਦੇ ਜਾਨ ਮੇਰੀ ਮਤਾ ਮਾਰ ਦਾ ਪਕਾਇਆ।

8, ਜਾਵਣ ਪਤਾਲ ਓਹ ਸਾਰੇ ਤਲਵਾਰ ਨਾਲ ਮਾਰੇ,

ਬਦਹਾਲ ਮੋਏ ਵਿਚਾਰੇ ਗਿੱਦੜਾਂ ਨੇ ਸਭ ਨੂੰ ਖਾਇਆ।

9, ਰੱਬ ਥੀਂ ਖ਼ੁਸ਼ੀ ਸਾਹ ਪਾਂਦਾ ਓਸ ਦੀ ਕਸਮ ਜੋ ਖਾਂਦਾ,

ਖੁਸ਼ ਹੋ ਖ਼ੁਸ਼ੀ ਮਨਾਂਦਾ ਝੂਠੇ ਨੂੰ ਚੁੱਪ ਕਰਾਇਆ॥

Post a Comment

0 Comments