Zaboor 62 Khudawand Nu Udeek Di Reh LYRICS

 


ਖੁਦਾਵੰਦ ਨੂੰ ਉਡੀਕਦੀ ਰਹਿ ਅਰਾਮ ਨਾਲ ਮੇਰੀ ਜਾਨ,

ਕਿ ਉਸ ਤੋਂ ਮੇਰੀ ਹੈ ਨਜਾਤ ਉਹ ਮੇਰੀ ਹੈ ਚਟਾਨ।

1, ਉਹ ਮੇਰੀ ਜਾਨ ਦਾ ਕਿਲਾ ਹੈ ਨਜਾਤ ਤੇ ਪਨਾਹਗਾਹ,

ਸੋ ਮੈਂ ਤੇ ਆਪਣੀ ਜਗਾਹ ਤੋਂ ਨਾ ਕਦੀ ਟਲਾਂਗਾ।

2, ਖ਼ੁਦਾ ਤੋਂ ਮੇਰੀ ਹੈ ਨਜਾਤ, ਹੈ ਉਸ ਤੋਂ ਮੇਰੀ ਸ਼ਾਨ,

ਖ਼ੁਦਾਵੰਦ ਮੇਰੀ ਪਨਾਹ ਹੈ ਜ਼ੋਰ ਮੇਰੇ ਦੀ ਚਟਾਨ।

3, ਆਸ ਓਹਦੇ ਉੱਤੇ ਰੱਖੋ ਸਭ ਉੱਮਤੋ ਸਦਾ,

ਝੁਕਾਓ ਉਹਦੇ ਅੱਗੇ ਦਿਲ ਕਿ ਉਹੋ ਹੈ ਖ਼ੁਦਾ॥


Post a Comment

0 Comments