Zaboor 40 Main Sabar De Naal LYRICS


ਮੈਂ ਸਬਰ ਦੇ ਨਾਲ ਆਸ ਰੱਖ ਕੇ,

ਯਹੋਵਾਹ ਦੀ ਕਰਦਾ ਸਾਂ ਇੰਤਜ਼ਾਰੀ।

ਤਦ ਉਸ ਨੇ ਮੇਰੇ 'ਤੇ ਤਰਸ ਖਾ ਕੇ,

ਸੁਣੀ ਮੇਰੀ ਸਾਰੀ ਆਹੋਜ਼ਾਰੀ।

1, ਉਹ ਖ਼ਤਰੇ ਦੇ ਟੋਏ ਤੇ ਖੋਬਿਆਂ ਚੋਂ,

ਹੈ ਮੈਨੂੰ ਕੱਢ ਕੇ ਲੈ ਆਇਆ ਬਾਹਰ।

ਚਟਾਨ ਉੱਤੇ ਰੱਖੇ ਪੈਰ ਮੇਰੇ,

ਤੇ ਬਖ਼ਸ਼ੀ ਕਦਮਾਂ ਨੂੰ ਉਸਤਵਾਰੀ।

2, ਖ਼ੁਦਾ ਨੇ ਗੀਤ ਇਕ ਨਵਾਂ ਸਿਖਾਇਆ,

ਕਿ ਜਿਸ ਤੋਂ ਹੋਵੇ ਤਾਰੀਫ਼ ਉਸ ਦੀ।

ਬਥੇਰੇ ਮੰਨਣਗੇ ਖ਼ੌਫ ਉਸ ਦਾ,

ਤੇ ਆਸ ਰੱਖਣਗੇ ਰੱਬ ਉੱਤੇ ਸਾਰੀ।

3, ਮੁਬਾਰਕ ਓਸੇ ਦਾ ਹਾਲ ਜਾਣੋ,

ਖ਼ੁਦਾ ਦੇ ਉੱਤੇ ਭਰੋਸਾ ਜਿਸ ਦਾ।

ਘੁਮੰਡੀਆਂ ਕੋਲ ਉਹ ਨਾ ਜਾਂਦਾ,

ਨਾ ਝੂਠਿਆਂ ਨਾਲ ਰੱਖਦਾ ਯਾਰੀ॥


Post a Comment

0 Comments