Zaboor 22 Yaad Yahowa di Sab LYRICS


 

1, ਯਾਦ ਯਹੋਵਾਹ ਦੀ ਸਭ ਕਰਨਗੇ ਕੰਢੇ ਸਾਰੀ ਦੁਨੀਆਂ ਦੇ,

ਦਿਲ ਦੇ ਨਾਲ ਰਜੂ ਲਿਆਉਣਗੇ ਅੱਗੇ ਪਾਕ ਖ਼ੁਦਾਵੰਦ ਦੇ।

2, ਸਾਰੀਆ ਕੌਮਾਂ ਭੁੱਕ ਝੁੱਕ ਜਾਵਣ ਡਰ ਰੱਖਣਗੀਆਂ ਓਸੇ ਦਾ,

ਕਿਉਂ ਜੋ ਰਾਜ ਯਹੋਵਾਹ ਦਾ ਹੈ ਹਾਕਮ ਹੈ ਉਹ ਕੌਮਾਂ ਦਾ |

3, ਦੁਨੀਆ ਦੇ ਸੱਭ ਦੌਲਤ ਵਾਲੇ ਕਰਨਗੇ ਸਿਜਦਾ ਆਵਣਗੇ,

ਆਪਣੀ ਜਾਨ ਬਚਾ ਨਾ ਸਕਦੇ ਮਿੱਟੀ ਵਿੱਚ ਮਿਲ ਜਾਵਣਗੇ।

4, ਰੱਬ ਦੀ ਕਰੇਗੀ ਇਬਾਦਤ ਇੱਕ ਪੀੜ੍ਹੀ ਜਿਹੀ ਆਵੇਗੀ,

ਆਵਣ ਵਾਲੀ ਪੀੜੀ ਨੂੰ ਉਹ ਰੱਬ ਦੀ ਖ਼ਬਰ ਪੁਚਾਵੇਗੀ।

5, ਦੱਸੇਗੀ ਸੱਚਿਆਈ ਰੱਬ ਦੀ ਉਹਨਾਂ ਨੂੰ ਜੋ ਜੰਮਣਗੇ,

ਉਹਨਾਂ ਉੱਤੇ ਕਰੇਗੀ ਜਾਹਿਰ ਸੱਚੇ ਕੰਮ ਖੁਦਾਵੰਦ ਦੇ।


Post a Comment

0 Comments