Zaboor 20 Dukhan De Wele Teri Yahowa LYRICS


 

ਦੁੱਖਾਂ ਦੇ ਵੇਲ ਤੇਰੀ ਯਹੋਵਾਹ ਸੁਣੇ ਦੁਆ

ਇੱਜ਼ਤ ਤੇਰੀ ਵਧਾਵੇਗਾ ਯਾਕੂਬ ਦਾ ਖ਼ੁਦਾ।

1, ਹੈਕਲ ਤੋਂ ਆਪਣੀ ਘੱਲੇ ਤੇਰੇ ਵਾਸਤੇ ਮਦਦ,

ਸੀਯੋਨ ਵਿੱਚੋਂ ਆਪਾਂ ਸੰਭਾਲੇ ਤੈਨੂੰ ਸਦਾ।

2, ਕੁਰਬਾਨੀ ਤੇਰੀ ਸਾਰੀ ਕਰੇ ਆਪ ਉਹ ਕਬੂਲ,

ਤੇ ਨਜ਼ਰਾਂ ਤੇਰੀਆਂ ਨੂੰ ਵੀ ਉਹ ਯਾਦ ਕਰੇਗਾ।

3, ਬਖ਼ਸ਼ੇਗਾ ਤੈਨੂੰ ਸਭ ਜੋ ਤੇਰੇ ਦਿਲ ਦੀ ਹੈ ਮੁਰਾਦ,

ਪੂਰਾ ਕਰੇਗਾ ਉਹ ਤੇਰਾ ਮਤਲਬ ਜ਼ਰਾ ਜ਼ਰਾ।

4, ਗਾਵਾਂਗੇ ਗੀਤ ਯਾ ਰੱਬ ਤੇਰੀ ਨਜਾਤ ਦੇ,

ਝੰਡਾ ਕਰਾਂਗੇ ਆਪਣੇ ਖ਼ੁਦਾਵੰਦ ਹੀ ਦਾ ਖੜਾ।

5, ਦਰਖ਼ਾਸਤਾਂ ਉਹ ਤੇਰੀਆਂ ਪੂਰੀਆਂ ਕਰੇਗਾ ਆਪ,

ਆਪਣੀ ਜਨਾਬ ਪਾਕ ਤੋਂ ਯਾਕੂਬ ਦਾ ਖ਼ੁਦਾ!


Post a Comment

0 Comments