Zaboor 16 - Aye khudawand Mere LYRCS


 

 

1, ਐ ਖੁਦਾਵੰਦ ਮੇਰੀ ਤੂੰਏ ਕਰ ਰਖਵਾਲੀ,

ਮੇਰਾ ਸੱਭ ਭਰੋਸਾ ਤੂੰਏਂ ਹੈਂ ਰੱਬ ਵਾਲੀ।

2, ਮੇਰੀ ਜਾਨ ਖ਼ੁਦਾ ਨੂੰ ਏਹੋ ਕਹਿੰਦੀ ਆਈ,

ਤੇਰੇ ਬਾਝੋਂ ਮੇਰੀ ਨਹੀਂ ਹੈ ਭਲਿਆਈ।

3, ਜੋ ਹੈ ਧਰਤੀ ਉੱਤੇ ਭਲਾ ਲੋਕ ਚੰਗੇਰਾ,

ਓਹਨਾਂ ਦੇ ਨਾਲ ਰਾਜ਼ੀ ਰਹਿੰਦਾ ਏ ਦਿਲ ਮੇਰਾ।

4, ਹੋਰਾਂ ਦੇ ਨਾਲ ਬੰਦੇ ਕੌਲ ਕਰਾਰ ਹੁਣ ਜਿਹੜੇ,

ਓਹਨਾਂ ਦੇ ਦੁਖ ਸਦਾ ਵਧਣਗੇ ਬਥੇਰੇ।

5, ਨਾ ਤਪਾਵਨ ਖੂਨ ਦੇ ਓਹਨਾਂ ਦੇ ਪਾਵਾਂ,

ਨਾ ਮੈਂ ਆਪਣੇ ਮੂੰਹ ਤੇ ਉਹਨਾਂ ਦੇ ਨਾਂ ਲਿਆਵਾਂ।

6, ਤੂੰ ਮੀਰਾਸ ਹੈਂ ਮੇਰੀ, ਮੇਰਾ ਤੂੰ ਪਿਆਲਾ,

ਜਿਹੜਾ ਮੇਰਾ ਹਿੱਸਾ ਉਹਦਾ ਤੂੰ ਰਖਵਾਲਾ।

7, ਥਾਂ ਹੈ ਮਿਣਿਆ ਗਿਆ ਮੇਰੇ ਵਾਸਤੇ ਜਿਹੜਾ,

ਓਹ ਹੈ ਜਗਾ ਸੋਹਣੀ ਸੁਥਰਾ ਹਿੱਸਾ ਮੇਰਾ॥

 

Post a Comment

0 Comments