Zabbor 4- Jado Tenu Pukara Main LYRICS


 

ਜਦੋਂ ਤੈਨੂੰ ਪੁਕਾਰਾਂ ਮੈਂ ਤੂੰ ਸੁਣ ਸੱਚਿਆਈ ਦੇ ਰੱਬਾ।

ਮੇਰਾ ਦੁੱਖ ਦੂਰ ਕੀਤਾ ਤੂੰ ਦੁਆ ਸੁਣ ਰਹਿਮ ਵੀ ਫ਼ਰਮਾ।

1, ਤੁਸੀਂ ਲੋਕੋ ਮੇਰੀ ਇਜੱਤ ਕਰੋਗੇ ਖ਼ਵਾਰ ਕਦ ਤੀਕਰ?

ਰੱਖੋਗੇ ਝੂਠ ਨੂੰ ਪਿਆਰਾ ਚੱਲੋਗੇ ਝੂਠ ਦੇ ਰਾਹ ਪਰ?

2, ਯਕੀਨ ਜਾਣੋ ਯਹੋਵਾਹ ਨੇ ਹੈ ਚੁਣਿਆਂ ਦੀਨਦਾਰਾਂ ਨੂੰ,

ਜਦ ਓਸਨੂੰ ਮੈਂ ਪੁਕਾਰਾਂਗਾ ਸੁਣੇਗਾ ਓਹ ਪੁਕਾਰਾਂ ਨੂੰ।

3, ਨਾ ਜਾਣਾ ਪਾਪ ਦੇ ਨੇੜੇ ਪਰ ਉਸ ਤੋਂ ਕੰਬਦੇ ਰਹਿਣਾ,

ਤੇ ਆਪਣੇ ਬਿਸਤਰੇ ਉੱਤੇ ਦਿਲਾਂ ਵਿੱਚ ਸੋਚ ਚੁੱਪ ਰਹਿਣਾ।

4, ਚੜਾਓ ਸੱਚ ਦੀ ਕੁਰਬਾਨੀ ਭਰੋਸਾ ਰੱਖ ਯਹੋਵਾਹ ਦਾ,

ਬਥੇਰੇ ਕਹਿੰਦੇ ਸਾਨੂੰ ਕੋਣ ਚੰਗੀ ਸ਼ੈਅ ਦਿਖਾਵੇਗਾ?

5, ਖੁਦਾਵੰਦ ਆਪਣੇ ਚੇਹਰੇ ਦਾ ਅਸਾਡੇ ਉੱਤੇ ਚਾਨਣ ਕਰ,

ਮੈਂ ਖੁਸ਼ ਹਾਂ ਉਨ੍ਹਾਂ ਤੋਂ ਵੱਧ ਕੇ ਜੋ ਖੁਸ਼ ਹਨ ਆਪਣੀ ਦੌਲਤ ਪਰ

6, ਮੈਂ ਸੌਂ ਜਾਵਾਂਗਾ ਨਿਸਚੇ ਨਾਲ ਜਦੋਂ ਮੈਂ ਲੇਟ ਜਾਵਾਂਗਾ,

ਕਿ ਤੂੰਏਂ ਬਖਸ਼ਿਆ ਆਰਾਮ ਹੁਣ ਮੈਨੂੰ ਐ ਖੁਦਾਵੰਦਾ..


Post a Comment

0 Comments