Zaboor 121 Akhiyaan Chukna Haan Mai LYRICS


 

ਅੱਖੀਆਂ ਚੁੱਕਨਾਂ ਮੈਂ ਵੱਲ ਪਹਾੜਾਂ,

ਮਦਦ ਲਈ ਕਿਸ ਨੂੰ ਪੁਕਾਰਾਂ

1, ਮੇਰੀ ਮਦਦ ਨੂੰ ਰੱਬ ਆਪੀ ਆਇਆ

ਜਿਸ ਨੇ ਧਰਤੀ ਆਕਾਸ਼ ਬਣਾਇਆ,

ਤੇਰੇ ਪੈਰਾਂ ਨੂੰ ਦੇਵੇ ਖੁਲਾਰਾਂ।

2, ਤੇਰਾ ਰਾਖਾ ਨਾ ਕਦੀ ਓਂਘਲਾਵੇ,

ਤੇਰੇ ਰੱਬ ਨੂੰ ਨੀਂਦਰ ਵੀ ਨਾ ਆਵੇ,

ਇਸਰਾਏਲ ਦੀਆਂ ਰੱਖਦਾ ਉਹ ਤਾੜਾਂ।

3, ਆਪੀ ਤੇਰਾ ਖ਼ੁਦਾਵੰਦ ਰੱਖਵਾਲਾ,

ਤੇਰੇ ਉੱਤੇ ਉਹ ਛਾਂ ਕਰਨ ਵਾਲਾ,

ਸ਼ੁਕਰ ਓਸੇ ਦਾ ਹਰਦਮ ਗੁਜ਼ਾਰਾਂ।

4, ਦਿਨੇ ਸੂਰਜ ਨਾ ਤੈਨੂੰ ਸਤਾਵੇ, 4.

ਰਾਤੀਂ ਚੰਨ ਵੀ ਨਾ ਕੁਝ ਦੁੱਖ ਪਹੁੰਚਾਵੇ,

ਖ਼ੌਫ਼ ਖਾਵੇਂਗਾ ਨਾ ਵਿੱਚ ਉਜਾੜਾਂ।

5, ਤੇਰਾ ਰੱਬ ਤੈਨੂੰ ਆਖੀਂ ਬਚਾਂਦਾ,

ਸਾਰੀ ਬਦੀਆਂ ਤੋਂ ਤੈਨੂੰ ਛੁਡਾਂਦਾ,

ਤੇਰੀ ਜਿੰਦੜੀ ਦੀਆਂ ਰਖੇ ਤਾੜਾਂ।

6, ਤੇਰੇ ਰਾਹ ਵਿੱਚ ਖ਼ੁਦਾਵੰਦ ਤਆਲਾ,

ਸਦਾ ਹੋਵੇਗਾ ਤੇਰਾ ਰਖਵਾਲਾ,

ਮੈਂ ਤੇ ਰੱਬ ਹੀ ਨੂੰ ਹਰਦਮ ਪੁਕਾਰਾਂ


Post a Comment

0 Comments