Zaboor 111 Tusi Gao Sana Tusi Rab Di LYRICS


 

ਤੁਸੀਂ ਗਾਓ ਸਨਾਂ ਗਾਓ ਸਨਾਂ ਤੁਸੀਂ ਰੱਬ ਦੀ।

1, ਸੱਚਿਆਰਾਂ ਦੀ ਟੋਲੀ ਵਿਚ ਦਿਲ ਨਾਲ ਗਾਵਾਂ,

ਸਨਾ ਸੁਣਾਵਾਂ ਮੈਂ ਰੱਬ ਦੀ।

2, ਕੰਮ ਖ਼ੁਦਾ ਦੇ ਅੱਤ ਹਨ ਵੱਡੇਰੇ, ਕੁਦਰਤ ਉਹਦੀ ਸਾਫ਼ ਲਭਦੀ।

3, ਕੰਮ ਉਹਦਿਆਂ ਹੱਥਾਂ ਦੇ ਸੱਭੇ ਜਲਾਲੀ ਉਹਦੀ ਸੱਚਿਆਈ ਹੈ ਅਬਦੀ।

4, ਰੱਬ ਨੇ ਅਜਾਇਬ ਕੰਮ ਜੋ ਕੀਤੇ, ਯਾਦਗਾਰੀ ਰੱਖੀ ਸਭ ਦੀ।

5, ਪਾਕ ਯਹੋਵਾਹ ਅੱਤ ਮਿਹਰਬਾਨ ਹੈ ਰਹਿਮਤ ਬੇਹੱਦ ਰੱਬ ਦੀ।

6, ਰੋਜ਼ੀ ਪਾਂਦੇ ਭੁੱਖੇ ਨਾ ਰਹਿੰਦੇ, ਆਸ ਜਿਨ੍ਹਾਂ ਨੂੰ ਹੈ ਰੱਬ ਦੀ।

7, ਜੇ ਕੁੱਛ ਰੱਬ ਨੇ ਅਹਿਦ ਹੈ ਕੀਤਾ, ਯਾਦ ਉਹ ਰਖਦਾ ਹੈ ਅਬਦੀ।


Post a Comment

0 Comments