Zaboo 139 Khudaya Teri Rooh Ton Mai LYRICS


 

ਖ਼ੁਦਾਇਆ ਤੇਰੀ ਰੂਹ ਤੋਂ ਮੈਂ ਭਲਾ ਨੱਸ ਕੇ ਕਿੱਧਰ ਜਾਵਾਂ,

ਹਜ਼ੂਰੀ ਤੇਰੀ ਤੋਂ ਛੱਪਕੇ ਮੈਂ ਕਿਹੜੀ ਤਰਫ਼ ਨੂੰ ਨੱਸਾਂ ?

1, ਮੈਂ ਚੜ੍ਹ ਜਾਵਾਂ ਜੇ ਅਸਮਾਨਾਂ ਦੇ ਉੱਤੇ ਉੱਥੇ ਹੈਂ ਤੂੰ ਹੀ,

ਬਿਛਾਵਾਂ ਬਿਸਤਰਾ ਪਾਤਾਲ ਦੇ ਵਿੱਚ ਉੱਥੇ ਵੀ ਤੂੰ ਹੀ

2, ਸਮੂੰਦਰੋਂ ਪਾਰ ਜਾ ਉਤਰਾਂ ਸੁਬਹ ਦੇ ਪੰਖਾਂ ਨੂੰ ਫੈਲਾ,

ਤੇ ਓਥੇ ਵੀ ਤੇਰਾ ਹੱਥ ਮੈਨੂੰ ਯਾ ਰੱਬ ਰਾਹ ਵਿਖਾਵੇਗਾ।

3, ਖ਼ੁਦਾਇਆ ਤੂੰ ਕਰੇਂਗਾ ਦਸਤਗੀਰੀ ਆਪੇ ਮੇਰੀ ਵੀ,

ਤੇਰਾ ਹੱਥ ਸੱਜਾ, ਓਸ ਪਾਤਾਲ ਵਿੱਚ ਹੋਵੇ ਮਦਦ ਮੇਰੀ।

4, ਜੇ ਮੈਂ ਆਖਾਂ ਕਿ ਮੈਨੂੰ ਘੁੱਪ ਹਨੇਰਾ ਹੁਣ ਛੁਪਾਏਗਾ,

ਮੇਰੇ ਗਿਰਦੇ ਹਨੇਰਾ ਵੀ ਤਦੋਂ ਚਾਨਣ ਹੋ ਜਾਵੇਗਾ।

5, ਨਹੀਂ ਹੈ ਸਾਹਮਣੇ ਤੇਰੇ ਹਨੇਰਾ ਘੁੱਪ ਹਨੇਰਾ ਵੀ,

ਹਨੇਰੀ ਰਾਤ ਤੇਰੇ ਸਾਹਮਣੇ ਹੈ ਵਾੰਗ ਚਾਨਣ ਦੀ


Post a Comment

0 Comments