Yahowa Tera Rang Chadeya LYRICS - Romika Masih


 

ਯਹੋਵਾ ਤੇਰਾ ਰੰਗ ਚੜ੍ਹਿਆ, ਮੇਨੂ ਚੜ੍ਹਿਆ ਮੋਹੱਬਤਾਂ ਵਾਲਾ

ਪਿਆਰ ਤੇਰੇ ਐਸਾ ਰੰਗਿਆ, ਰੰਗ ਸਬਨਾਂ ਰੰਗਾਂ ਤੋਂ ਪਿਆਰਾ 


ਇਕਲੌਤਾ ਦੇਕੇ ਮੇਰੀ ਜਾਨ ਬਚਾਈ ਤੂੰ 

ਬਿਗੜੀ ਸੀ ਜਿਹੜੀ ਮੇਰੀ ਫਿਰ ਤੋਂ ਬਣਾਈ ਤੂੰ 

ਡੁੱਬੀ ਹੋਈ ਬੇੜੀ ਮੇਰੀ ਪਾਰ ਲੰਗਾਈ ਤੂੰ - 2

ਜਿਨ੍ਹਾ ਤੇਰਾ ਪੱਲਾ ਫੜਿਆ, ਪੱਲਾ ਫੜਿਆ ਸ਼ਿਫਾਵਾਂ ਵਾਲਾ 

ਯਹੋਵਾ ਤੇਰਾ .......


ਤੈਨੂੰ ਪਾਕੇ ਮੇਰੀ ਹਰ ਥੋੜ ਪੂਰੀ ਹੋ ਗਈ 

ਪਿਆਸੀ ਮੇਰੀ ਜਾਨ, ਕੋਲ ਪਾਣੀ ਦੇ ਖਲੋ ਗਈ  

ਦਿਲ ਤੇਰਾ ਯਿਸੂ,  ਮੇਰੀ ਜਾਨ ਤੇਰੀ ਹੋ ਗਈ -੨ 

ਜਿਹਨਾਂ ਯਿਸੂ ਨਾਮ ਜਪਿਆ, ਨਾਮ ਜਪਿਆ ਨਾਮਾਂ ਤੋਂ ਆਲਾ 

ਯਹੋਵਾ ਤੇਰਾ .....


ਤੈਥੋਂ ਵੱਧ ਪਿਆਰ ਸਾਨੂੰ ਯਿਸੂ ਕੌਣ ਕਰੇਗਾ 

ਮਿੱਤਰ ਦੇ ਬਦਲੇ ਜੋ ਜਾਨ ਵਾਰ ਦੇਵੇਗਾ 

ਟੁੱਟੇ ਸਾਰੇ ਰਿਸ਼ਤੇ ਜੋ ਫਿਰ ਜੋੜ ਦੇਵੇਗਾ -੨

ਜਿਹਨਾਂ ਤੇਰਾ ਹੱਥ ਫੜਿਆ, ਹੱਥ ਫੜਿਆ ਬਰਕਤਾਂ ਵਾਲਾ 

ਯਹੋਵਾ ਤੇਰਾ ........

Post a Comment

0 Comments