Zaboor 103 - Tu Aakh Aye Meri Jaan LYRICS

 


ਤੂੰ ਆਖ ਮੇਰੀ ਜਾਨ ਮੁਬਾਰਕ ਖ਼ੁਦਾ ਹੈ,

ਤੇ ਓਸੇ ਦਾ ਹੀ ਨਾਂ ਪਵਿੱਤਰ ਸਦਾ ਹੈ।

1, ਕਦੀ ਵੀ ਨਾ ਭੁੱਲ ਬਖਸਾਂ ਉਹਦੀਆਂ ਨੂੰ,

ਤੂੰ ਕਹਿ ਮੇਰੀ ਜਾਨ ਮੁਬਾਰਕ ਖ਼ੁਦਾ ਹੈ।

2, ਤੇਰੇ ਸਾਰੇ ਪਾਪਾਂ ਨੂੰ ਉਹ ਹੈ ਮਿਟਾਂਦਾ,

 ਤੈਨੂੰ ਸਾਰੇ ਰੋਗਾਂ ਤੋਂ ਦੇਂਦਾ ਸ਼ਿਫਾ ਹੈ।

3, ਤੇਰੀ ਜਾਨ ਨੂੰ ਮੌਤ ਤੋਂ ਉਹ ਬਚਾਂਦਾ,

ਤੈਨੂੰ ਤਾਜ ਰਹਿਮਤ ਦਾ ਕਰਦਾ ਅਤਾ ਹੈ।

4, ਤੈਨੂੰ ਚੰਗੀਆਂ ਚੀਜ਼ਾਂ ਨਾਲ ਉਹ ਰਜ਼ਾਂਦਾ,

ਤੇਰੀ ਉਮਰ ਨੂੰ ਉਹ ਖ਼ੁਸ਼ੀ ਬਖ਼ਸ਼ਦਾ ਹੈ।

5, ਓਕਾਬਾਂ ਦੇ ਵਾਂਗਰ ਤੈਨੂੰ ਜ਼ੋਰ ਕੇ,

ਉਹ ਤੇਰੀ ਜਵਾਨੀ ਨੂੰ ਕਰਦਾ ਨਵਾਂ ਹੈ।

6, ਹਾਂ ਸੱਭ ਦੁੱਖੀਆਂ ਕੰਗਾਲਾਂ ਦੇ ਲਈ ਆਪੀਂ,

ਨਿਆਂ ਨਾਲ ਸੱਚਿਆਈ ਕਰਦਾ ਖ਼ੁਦਾ ਹੈ।

7, ਵਿਖਾਇਆ ਹੈ ਰਾਹ ਆਪਣਾ ਮੂਸਾ ਉਸਨੇ,

ਬਨੀ ਇਸਰਾਏਲਿਆਂ ਦਾ ਉਹ ਰਾਹਨੁਮਾ ਹੈ।


Post a Comment

0 Comments