Yeshu Ne Milaye Do Dil LYRICS By Gautam Kumar


ਯਿਸ਼ੂ ਨੇ ਮਿਲਾਏ ਦੋ ਦਿਲ, ਸਦਾ ਹੀ ਮਿਲੇ ਰਹਿਣ

ਯਿਸ਼ੂ ਨੇ ਖਿਲਾਏ ਦੋ ਫੁੱਲ, ਸਦਾ ਹੀ ਖਿਲੇ ਰਹਿਣ -2


ਸਾਡੀਆਂ ਦੁਆਵਾਂ ਇਹ ਕੇ, ਰਹੀਏ ਸਦਾ ਹੱਸਦੇ 

ਰੱਬ ਦੀ ਹਜ਼ੂਰੀ ਵਿੱਚ, ਰਹੀਏ ਸਦਾ ਵੱਸਦੇ -੨

ਸਾਡੇ ਦਿਲਾਂ ਵਿੱਚ ਦੂਰੀਆਂ, ਕਦੇ ਵੀ ਨਾ ਪੈਣ -2 

ਯਿਸ਼ੂ ਨੇ ਮਿਲਾਏ ਦੋ ਦਿਲ....


ਜਿਹੜਾ ਘਰ ਮੇਰਾ ਯਿਸ਼ੂ, ਨਾਸਰੀ ਬਣਾਉਂਦਾ ਏ 

ਓਹਨੂੰ ਨਾ ਸ਼ੈਤਾਨ ਨਾ ਇਨਸਾਨ ਢਾਹ ਪਾਉਂਦਾ ਏ -੨

ਘਰ ਜੋ ਚੱਟਾਨ ਤੇ ਬਣਨ, ਉਹ ਕਦੇ ਵੀ ਨਾ ਢਹਿਣ -2  

ਯਿਸ਼ੂ ਨੇ ਮਿਲਾਏ ਦੋ ਦਿਲ....


ਦਿਲ ਸਾਡਾ ਗਾਉਂਦਾ ਰਹੇ, ਸ਼ੁਕਰ ਗੁਜ਼ਾਰਿਆਂ 

ਤੇਰੇ ਜਿਹੀਆਂ ਸਾਡੇ ਵਿੱਚ, ਹੋਣ ਵਫਾਦਾਰੀਆਂ -੨

ਹੱਸ ਹੱਸ ਇਕ ਦੂਜੇ ਲਈ, ਦੁੱਖ ਸੁਖ ਸਹਿਣ 

ਯਿਸ਼ੂ ਨੇ ਮਿਲਾਏ ਦੋ ਦਿਲ....

 

Post a Comment

0 Comments