Tu Ajj Menu Rooh Naal Bharde LYRICS | Baksheesh Masih


 

ਤੇਰੇ ਵਚਨਾਂ ਨੂੰ ਸਦਾ ਮੰਨੀ ਜਾਵਾਂ 

ਤੇਰੇ ਹੁਕਮਾਂ ਤੇ ਸਦਾ ਚੱਲੀ ਜਾਵਾਂ 

ਤੇਰਾ ਹਰ ਵੇਲੇ ਸ਼ੁਕਰ ਮਨਾਵਾਂ 

ਤੂੰ ਅੱਜ ਮੇਨੂ ਰੂਹ ਨਾਲ ਭਰਦੇ

ਯਿਸੂ ਜੀ ਮੈਨੂੰ ਰੂਹ ਨਾਲ ਭਰਦੇ


ਤੇਰੇ ਪਾਕ ਰੂਹ ਨਾਲ ਰੋਗੀ ਚੰਗੇ ਹੁੰਦੇ ਨੇ 

ਰੋਗੀ ਚੰਗੇ ਹੁੰਦੇ ਉਹ ਤੇ ਸਬਨਾਂ ਨੂੰ ਕਹਿੰਦੇ ਨੇ 

ਜਿਹਨੇ ਚੰਗਾ ਕੀਤਾ ਤੁਹਾਨੂੰ ਵੀ ਦਿਖਾਵਾਂ 

ਓਹਦਾ ਹਰ ਵੇਲੇ ਸ਼ੁਕਰ ਮਨਾਵਾਂ

ਤੂੰ ਅੱਜ ਮੈਨੂੰ........


ਬੜੇ ਸਾਲ ਹੋ ਗਏ ਮੈਂ ਤਾਂ ਜੱਗ ਵਿਚ ਰਹਿੰਦਾ ਸਾਂ

ਜੱਗ ਵਿਚ ਰਹਿਕੇ ਮੈਂ ਤਾ ਬੜੇ ਦੁੱਖ ਸਹਿੰਦਾ ਸਾਂ 

ਦਿੱਲ ਖੋਲ ਅੱਜ ਦੁਖੜਾ ਸੁਣਾਵਾਂ 

ਓਹਦਾ ਹਰ ਵੇਲੇ ਸ਼ੁਕਰ ਮਨਾਵਾਂ

ਤੂੰ ਅੱਜ ਮੈਨੂੰ........


ਵਚਨਾਂ ਦੀ ਲਾਠੀ ਨਾਲ ਬਕਸ਼ੀ ਨੂੰ ਤਾੜਦਾ 

ਬੋਝ ਹੇਠਾਂ ਦਬਿਆ ਨੂੰ ਯਿਸੂ ਵਾਜਾਂ ਮਾਰਦਾ 

ਓਹਦੇ ਗੀਤਾਂ ਨੂੰ ਮੈਂ ਸਦਾ ਗਾਉਂਦਾ ਜਾਵਾਂ 

ਓਹਦਾ ਹਰ ਵੇਲੇ ਸ਼ੁਕਰ ਮਨਾਵਾਂ

ਤੂੰ ਅੱਜ ਮੈਨੂੰ........


Post a Comment

0 Comments