Teri Daya Batheri Aye LYRICS | ਤੇਰੀ ਦਯਾ ਬਥੇਰੀ ਏ


 

ਇਨਾ ਸਾਹਾਂ ਨੂੰ ਚਲਾਉਂਦਾ ਏ

ਯਿਸੂ ਮੇਰੇ ਦਰਦ ਵੰਡਾਉਂਦਾ ਏ

ਜਦ ਕਦੀ ਵੀ ਦਿਲ ਏ ਦੁਖਦਾ, ਤੂੰ ਸੁਣਦਾ ਮੇਰੀ ਏ

ਤੇਰੀ ਦਯਾ ਬਥੇਰੀ ਏ - 4


ਜਦੋਂ ਲੱਗਦਾ ਏ ਟੁੱਟ ਜਾਣਾ ਮੈਂ

ਇਹਨਾਂ ਦਰਦਾ ਵਿੱਚ ਮੁੱਕ ਜਾਣਾ ਮੈਂ

ਤੂੰ ਆ ਜਾਂਦਾ ਏ ਕੋਲ ਮੇਰੇ

ਨਾ ਲਾਉਂਦਾ ਦੇਰੀ ਏ

ਤੇਰੀ ਦਯਾ......


ਜਦ ਦਿਲ ਮੇਰਾ ਬੇਚੈਨ ਹੋਵੇ

ਤੇ ਫਿਕਰਾ ਵਿੱਚ ਮੇਰੀ ਜਾਨ ਰੋਵੇ

ਤੂੰ ਪੁੰਜਦਾ ਮੇਰਿਆ ਅੱਖੀਆ ਨੂੰ

ਬਾਹ ਫੜਦਾ ਮੇਰੀ ਏ

ਤੇਰੀ ਦਯਾ......


ਜਦੋ ਤੇਰੇ ਆਸਰੇ ਟਿਕਦਾ ਹਾ

ਮੈਂ ਹਾਰੀਆ ਬਾਜੀਆ ਜਿੱਤਦਾ ਹਾਂ

ਤੂੰ ਮੰਗਨੋ ਪਹਿਲਾਂ ਦੇ ਦਿਨਾ ਏ

ਤੇਰੀ ਖ਼ਾਸ ਦਲੇਰੀ ਏ

ਤੇਰੀ ਦਯਾ.......

Post a Comment

0 Comments