Jado Wal Hai Tere Yahowa LYRICS | ਜਦੋਂ ਵੱਲ ਹੈ ਤੇਰੇ ਯਹੋਵਾ Lyrics


ਜਦੋਂ ਵੱਲ ਹੈ ਤੇਰੇ ਯਹੋਵਾ

ਫਿਰ ਕੌਣ ਵਿਰੋਧੀ ਤੇਰੇ ਹੋਣਗੇ

ਤੂੰ ਯਹੋਵਾ ਤੇ ਰੱਖ ਲੈ ਭਰੌਸਾ

ਤੇਰੇ ਸਾਰੇ ਮਨੋਰਥ ਪੁਰੇ ਹੋਣਗੇ


ਬੇੜੀ ਡੁੱਬਦੀ ਵੀ ਤਰ ਜਾਏਗੀ

ਆਸ ਟੁੱਟਦੀ ਵੀ ਜੁੜ ਜਾਏਗੀ

ਜਿਹੜੇ ਕਰਦੇ ਨੇ ਤੈਨੂੰ ਸ਼ਰਮਿੰਦਾ

ਵੇਖੀ ਆਪ ਉਹ ਸ਼ਰਮਿੰਦਾ ਹੋਣਗੇ


ਜਦੋਂ ਜੀਵਨ ਚ ਆਵੇ ਬੇਦਾਰੀ

ਦੂਰ ਹੋ ਜਾਵੇਗੀ ਸਾਰੀ ਬਿਮਾਰੀ

ਤੇਰੇ ਪਾਪਾਂ ਦੇ ਲੱਗੇ ਦਾਗ ਸਾਰੇ

ਯਿਸੂ ਆਪਣੇ ਲਹੂ ਦੇ ਨਾਲ ਧੋਣਗੇ


ਜਦੋਂ ਆਪਣੇ ਤੇਰਾ ਦਿਲ ਦੁਖਾਵੇ

ਤੂੰ ਰੋਵੇ ਕੋਈ ਚੁੱਪ ਨਾ ਕਰਾਵੇ

ਉਦਾਸ ਬੈਠਾ ਏਵੇ ਕੱਲਾ ਸੋਚੀ ਜਾਵੇ

ਉਦੋ ਯਿਸੂ ਤੈਨੂੰ ਗੱਲ ਨਾਲ ਲਾਉਣਗੇ

 

Post a Comment

0 Comments